ਗੁਮਨਾਮ
ਇਕ ਵਾਰ ਦੀ ਗੱਲ ਹੈ ਕਿ ਹੰਸ ਤੇ ਹੰਸਨੀ ਕਿਸੇ ਦੂਰ
ਦੇਸ਼ ਦੀ ਯਾਤਰਾ ‘ਤੇ ਜਾ ਰਹੇ ਸਨ …
..
ਹਨੇਰਾ ਹੋ ਗਿਆ ਉਹ …??
.
.
.
.
ਇਕ ਵੱਡੇ ਦਰਖਤ ਦੀ ਇਕ
ਲੇਟਵੀਂ ਅਤੇ ਮਜ਼ਬੂਤ ਟਾਹਣੀ ‘ਤੇ ਰੱਤ ਕੱਟਣ ਲਈ ਬੈਠ
ਗਏ ਸਮਾਂ ਲੰਘਣ ਵਿਚ..
.
ਨਹੀਂ ਸੀ ਆ ਰਿਹਾ…
ਹੰਸਨੀ ਕਹਿਣ ਲੱਗੀ ,”ਹੰਸਾ ਕੋਈ ਗੱਲ ਬਾਤ ਸੁਣਾ,ਐਂ
ਰਾਤ
ਕਿਵੇਂ
ਲੰਘੂ?”
ਹੰਸ ਨੇ ਹੰਸਨੀ ਨੂੰ ਇਕ ਲੰਮੀ ਕਹਾਣੀ ਸੁਣਾਈ ਅਤੇ
ਤੋੜਾ ਇਸ
ਗੱਲ ‘ਤੇ
ਝਾੜਿਆ
.
ਕਿ ਹੰਸਨੀਏ “ਜਿਹੜੇ ਘਰ ਉੱਤੋਂ ਦੀ ਉੱਲੂ ਟੱਪ ਜਾਵੇ
ਉਹ ਘਰ
ਉੱਜੜ
ਜਾਂਦੈ ”
ਉੱਲੂ ਵੀ ਦੂਸਰੀ ਟਾਹਣੀ ‘ਤੇ ਬੈਠਾ ਸੁਣ ਰਿਹਾ ਸੀ
ਉਸਨੂੰ
ਬੜਾ ਗੁੱਸਾ ਆਇਆ
ਤੇ ਉਸਨੇ ਹੰਸ ਨੂੰ ਸਬਕ਼ ਸਿਖਾਉਣ ਦੀ ਠਾਂਣ ਲਈ
ਜਦੋਂ ਸਵੇਰੇ ਹੰਸ ਤੇ ਹੰਸਨੀ ਉੱਡਣ ਲੱਗੇ ਤਾਂ ਉੱਲੂ ਨੇ
ਅੱਗੋਂ ਘੇਰ ਲਿਆ
“ਉਏ ਭਰਾਵਾ ਮੇਰੀ ਵਹੁਟੀ ਨੂੰ ਕਿਧਰ ਲੈ ਚੱਲਿਆ
ਏਂ?”
ਹੰਸ ਬੜਾ ਹੈਰਾਨ ਹੋਇਆ ਪਰ ਇਹ ਸਮਝਕੇ ਕਿ ਉੱਲੂ
ਮਜ਼ਾਕ ਕਰ
ਰਿਹਾ ਹੈ ,
ਮੁਸਕਰਾ ਕੇ ਕਹਿਣ ਲੱਗਾ “ਵੱਡੇ ਭਾਈ ਤੂੰ ਉੱਲੂ ,ਇਹ
ਹੰਸਨੀ .ਇਹ
ਤੇਰੀ ਵਹੁਟੀ
.
ਕਿਵੇਂ ਹੋ ਸਕਦੀ ਐ?”
“ਲੈ ,ਸਾਡੇ ਇਥੇ ਤਾਂ 99 ਪ੍ਰਤਿਸ਼ਤ ਉੱਲੂਆਂ ਦੇ
ਘਰੀਂ ਹੰਸਨੀਆਂ
ਈ
ਵਸਦੀਆਂ ਐਂ ,
ਬਾਹਲੀ ਗੱਲ ਐ ਤਾਂ ਚੱਲ ਆਪਾਂ ਪੰਚਾਇਤ ਕੋਲੋਂ
ਫੈਸਲਾ ਕਰਵਾ ਲੈਨੇ
ਐਂ “ਉੱਲੂ
ਨੇ ਆਕੜ ਕੇ ਕਿਹਾ i
ਹੰਸ ਨੂੰ ਕਿਹੜਾ ਕੋਈ ਡਰ ਸੀ ,ਕਹਿਣ ਲੱਗਾ “ਚੱਲ
.
ਅੱਗੇ ਘੋਗੜ ਸਰਪੰਚ ਸੀ i ਕਾਂ,ਤੋਤਾ,ਗੁਟ੍ਹਾਰ,ਚੱਕੀਰਾਹਾ ਤੇ
ਕਈ
ਹੋਰ ਮੈਂਬਰ i
ਹੰਸ ਨੇ ਸਾਰਿਆਂ ਨੂੰ ਫਤਿਹ ਬੁਲਾਈ ਤੇ
ਬੜੀ ਨਿਮਰਤਾ ਨਾਲ
ਕਹਿਣ ਲੱਗਾ
,,
“ਵੇਖੋ ਭਰਾਵੋ ,ਮੈਨੂੰ ਏਸ ਉੱਲੂ ਦਾ ਦਿਮਾਗ ਫਿਰ ਗਿਆ
ਲਗਦੈ,ਭਲਾ ਇਹ ਹੰਸਨੀ
ਇਹਦੀ ਵਹੁਟੀ ਕਿਵੇਂ ਹੋ ਸਕਦੀ ਐ ?”
ਘੋਗੜ ਹੰਸ ਦੇ ਹੱਕ ਵਿਚ ਫੈਸਲਾ ਦੇਣ
ਹੀ ਲੱਗਾ ਸੀ ਕਿ ਕਾਂ ਨੇ
ਉਹਦੀ ਵੱਖੀ ਵਿਚ
ਚੂੰਢੀ ਵੱਢੀ ਤੇ ਉਹਦੇ ਕੰਨ ਵਿਚ ਕਹਿਣ
ਲੱਗਾ ,”ਸਾਲਿਆ
ਘੋਗੜ ਈ
ਰਿਹਾ ਨਾ ,
ਹੰਸ ਨੇ ਇਹਨੂੰ ਲੈ ਕੇ ਪਤਾ ਨੀਂ ਕਿਧਰ ਉੱਡ ਜਾਣੈ,ਐਥੇ
ਉੱਲੂ ਦੇ ਘਰ
ਰਹੂ
.
ਤਾਂ ਆਪਣੇ
ਕੋਲ ਰਹੂ ,ਵੇਖ ਤਾਂ ਸਹੀ ਕਿੰਨੀ ਸੋਹਣੀ ਐ ,ਹੋਰ
ਨੀਂ ਤਾਂ ਕੰਜਰਾ ਤੁਰਦੀ ਫਿਰਦੀ
ਵੇਖਿਆ ਕਰਾਂਗੇ i ”
ਘੋਗੜ ਨੂੰ ਕਾਂ ਦੀ ਗੱਲ ਜਚ ਗਈ ਤੇ ਪੰਚਾਇਤ
ਦਾ ਫੈਸਲਾ ਥੋੜੀ ਜਿਹੀ ਘੁਸਰ –
ਮੁਸਰ ਪਿਛੋਂ ਉੱਲੂ ਦੇ ਹੱਕ ਵਿਚ ਹੋ ਗਿਆ i
ਹੰਸ ਵਿਚਾਰਾ ਨਿਮੋਝੂਣਾ ਹੋ ਕੇ ਉੱਡਣ
ਲੱਗਾ ਸੀ ਕਿ ਉੱਲੂ ਨੇ
ਫੇਰ
.
.
ਘੇਰ ਲਿਆ ,
“ਗੱਲ ਸੁਣ ਉਏ ਹੰਸਾ ,ਆਹ ਲੈ
ਜਾ ਆਵਦੀ ਹੰਸਨੀ ਜਿਹੀ ,ਮੈਂ
ਕੀ ਕਰਨੀ ਐ .
ਪਰ ਇਕ ਗੱਲ ਅੱਗੇ ਤੋਂ ਯਾਦ ਰੱਖੀਂ ,ਘਰ ਉੱਲੂਆਂ ਦੇ
ਟੱਪਣ ਨਾਲ
ਨ੍ਹੀਂ ਉੱਜੜਦੇ
ਹੁੰਦੇ ,ਘਰ ਤਾਂ ਐਹੋ ਜਿਹੀਆਂ ਪੰਚਾਇਤਾਂ ਤੇ ਸਰਕਾਰਾਂ ਉਜਾੜਦੀਆਂ ਐਂ .