ਬੇਵਕੂਫ
ਉਹ ਹਰ ਰੋਜ ਦੀ ਤਰਾਂ ਅੱਜ ਫਿਰ ਪਰਮਾਤਮਾ ਦਾ ਨਾਮ ਲੈ ਕੇ ਉੱਠੀ ।
Kitchen ਵਿੱਚ ਆਈ ਅਤੇ ਚਾਹ ਬਣਾਉਣ ਲਈ ਗੈਸ ਤੇ ਪਾਣੀ ਗਰਮ ਕਰਨ ਲਈ ਰੱਖਿਆ ।
ਫਿਰ ਬੱਚਿਆਂ ਨੂੰ ਜਗਾਇਆ ਤਾਂ ਕਿ ਉਹ ਸਕੂਲ ਲਈ ਤਿਆਰ ਹੋ ਸਕਣ । ਥੋੜੇ ਟਾਇਮ ਬਾਅਦ ਸੱਸ ਸਹੁਰੇ ਨੂੰ ਚਾਹ ਫੜਾਈ ਅਤੇ ਫਿਰ ਬੱਚਿਆਂ ਲਈ breakfast ਤਿਆਰ ਕੀਤਾ ।ਇਹਸੇ ਦਰਮਿਆਨ ਬੱਚਿਆਂ ਨੂੰ ਸਕੂਲ uniform ਪਹਿਨਾਈ ।
ਫਿਰ ਆਪਣੇ husband ਤੇ ਬਾਕੀ ਮੈਂਮਬਰਜ਼ ਲਈ ਖਾਣਾ ਬਣਾਇਆ ।
ਜੂਠੇ ਬਰਤਨ ਧੋਤੇ । ਉਸੇ ਵਕਤ husband ਨੇ ਅਵਾਜ ਮਾਰ ਦਿੱਤੀ ਕਿ ਉਹਨੇ ਕੰਮ ਤੇ ਜਾਣਾ, ਉਹਦੇ ਲਈ ਕੱਪੜੇ ਕੱਢ ਦਵੇ ।
ਕੱਪੜੇ ਕੱਢੇ ਪਰੈਸ ਕੀਤੇ ।
ਸਭ ਆਪੋ ਆਪਣੇ ਕੰਮ ਚਲੇ ਗਏ । ਏਨੇ ਨੂੰ ਕੰਮਵਾਲੀ ਆ ਗਈ ।
ਫਿਰ ਸਭ ਚਾਦਰਾਂ ਇਕੱਠੀਆਂ ਕੀਤੀਆਂ ਤੇ ਝਾੜ- ਪੂੰਝ ਕਰਨ ਚ ਰੁੱਝ ਗਈ ।
ਸਵੇਰ ਦੇ 11 ਵੱਜ ਗਏ ਸੀ । ਅੱਜ ਉਹ ਲੇਟ ਹੋ ਗਈ ਸੀ । ਹਜੇ ਕੰਮ ਨਿੱਬੜਿਆ ਨਹੀਂ ਸੀ ਕਿ ਉਸਦੀ ਵੱਡੀ ਨਨਾਣ ਉਹਦਾ ਪਤੀ ਤੇ ਬੱਚੇ ਆ ਗਏ ਮਿਲਣ ।
ਬਹੁਤ ਖੁਸ਼ੀ ਤੇ ਆਦਰ ਸਤਿਕਾਰ ਨਾਲ ਮਿਲੀ ਉਹਨਾਂ ਨੂੰ ।
ਚਾਹ ਬਣਾਈ ਤੇ ਇਹਨੇ ਨੂੰ ਸੱਸ ਨੇ ਆਵਾਜ ਮਾਰੀ ਕਿ ਮਹਿਮਾਨਾਂ ਲਈ ਖਾਣ ਦਾ ਕੀ ਪਰੋਗਰਾਮ ਹੈ ।
12 ਵੱਜ ਗਏ ਸੀ, ਉਹਦੀ ਫਿਕਰ ਹੋਰ ਵੱਧ ਗਈ ।
ਭੱਜਦੀ ਹੋਈ kitchen ਵੱਲ ਗਈ ਤੇ ਦੁਪਹਿਰ ਦਾ ਖਾਣਾ ਬਣਾਉਣਾ ਜੁਟ ਗਈ । 2 ਵੱਜ ਗਏ ਖਾਣਾ ਬਣਾਉਂਦਿਆਂ ਨੂੰ। ਫਿਰ ਖਾਣਾ ਪਰੋਸਿਆ ਤਾ ਆਪ ਰੋਟੀਆਂ ਪਕਾਉਣ ਲੱਗ ਗਈ । ਏਨੇ ਨੂੰ ਬੱਚੇ ਵੀ ਆ ਗਏ । ਉਹਨਾਂ ਦੇ ਕੱਪੜੇ ਬਦਲੇ, ਫਿਰ ਬੱਚਿਆਂ ਨੂੰ ਵੀ ਖਾਣਾ ਖਵਾਇਆ ।
ਇਹਨੇ ਨੂੰ ਭਾਂਡੇ ਫਿਰ ਇਕੱਠੇ ਹੋ ਗਏ, ਭਾਂਡੇ ਧੋਤੇ । 3 ਵੱਜ ਗਏ ਸੀ । ਹੁਣ ਉਹਨੂੰ ਖੁਦ ਵੀ ਭੁੱਖ ਦਾ ਅਹਿਸਾਸ ਹੋਣ ਲੱਗ ਗਿਆ ਸੀ ।
ਡੱਬਾ ਦੇਖਿਆ ਪਰ ਰੋਟੀਆਂ ਖਤਮ ਹੋ ਗਈਆਂ ਸਨ । kitchen ਵੱਲ ਜਾ ਹੀ ਰਹੀ ਸੀ ਉਸਦੇ husband ਘਰ ਆਏ, ” ਲੇਟ ਹੋ ਗਿਆ ਅੱਜ ਤਾਂ ਛੇਤੀ ਰੋਟੀ ਦੇ, ਬਹੁਤ ਭੁੱਖ ਲੱਗੀ ।”
ਰੋਟੀ ਬਣਾ ਕੇ husband ਨੂੰ ਦੇਣ ਲੱਗੀ । 4 ਵੱਜ ਗਏ ਸੀ । ਉਹ ਹਜੇ ਖਾਣਾ ਖਵਾ ਹੀ ਰਹੀ ਸੀ ਕਿ husband ਨੇ ਕਿਹਾ ਕਿ ਤੂੰ ਵੀ ਖਾ ਲੈ ।
ਤਾਂ ਉਹਨੇ husband ਵੱਲ ਹੈਰਾਨੀ ਨਾਲ ਦੇਖਿਆ ਤੇ ਖਿਆਲ ਆਇਆ ਕਿ ਅੱਜ ਤਾਂ ਸਵੇਰ ਦਾ ਕੁਝ ਖਾਇਆ ਹੀ ਨਹੀਂ ।
ਤਾ ਉਹ ਵੀ ਰੋਟੀ ਖਾਣ ਲਈ ਨਾਲ ਬੈਠ ਗਈ ।
ਹਜੇ ਉਹਨੇ ਬੁਰਕੀ ਮੂੰਹ ਚ ਪਾਈ ਹੀ ਸੀ ਕਿ ਉਹਦੀਆਂ ਅੱਖਾਂ ਚੋਂ ਹੰਝੂ ਆ ਗਏ ।
Husband ਨੇ ਹੰਝੂ ਦੇਖੇ ਤੇ ਫੌਰਨ ਪੁੱਛਿਆ ਕਿ ਕਿਉਂ ਰੋ ਰਹੀ ਹੈ ?
ਉਹ ਚੁੱਪ ਰਹੀ ਤੇ ਮਨ ਹੀ ਮਨ ਸੋਚਣ ਲੱਗੀ ਕਿ ਸਹੁਰੇ ਘਰ ਕਿੰਨੀ ਮਿਹਨਤ ਤੋਂ ਬਾਅਦ ਰੋਟੀ ਨਸੀਬ ਹੁੰਦੀ, ਤੇ ਉਹ ਬਚਪਨ ਦੇ ਦਿਨ ਜਦੋਂ bed ਤੇ ਅਰਾਮ ਨਾਲ ਬੈਠੇ ਮਾਂ ਨੂੰ order ਮਾਰ ਦਿੰਦੀ ਸੀ ।
ਪਤੀ ਦੇ ਵਾਰ ਵਾਰ ਪੁੱਛਣ ਤੇ ਉਹਨੇ ਜਵਾਬ ਦਿੱਤਾ ਕਿ ” ਕੁਝ ਨਹੀਂ ਬੱਸ ਐਂਵੇਂ ਹੀ ਨਿੱਕਲ ਆਏ ।
ਉਸਦਾ husband ਮੁਸਕੁਰਾਇਆ ਤੇ ਬੋਲਿਆ, ” ਤੁਸੀਂ ਔਰਤਾਂ ਵੀ ਬੜੀਆਂ “ਬੇਵਕੂਫ” ਹੁੰਦੀਆਂ, ਬੇਵਜਹ ਹੀ ਰੋਣਾ ਸ਼ੁਰੂ ਕਰ ਦਿੰਦੀਆਂ !!!
——–
ਮੈਂ ਉਹਨਾਂ ਸਾਰੀਆਂ ਮਾਵਾਂ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੀ ਵਜਹ ਕਰਕੇ ਘਰ ਵਿੱਚ ਪਿਆਰ, ਮਮਤਾ ਕਾਇਮ ਰਹਿੰਦੀ ਹੈ, ਜੋ ਘਰ ਨੂੰ ਜੋੜੀ ਰੱਖਦੀਆਂ ਨੇ ਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣਾ ਆਪ ਤੱਕ ਨਿਸ਼ਾਵਰ ਕਰ ਦਿੰਦੀਆਂ । ਅਸੀਂ ਉਹਨਾਂ ਦਾ ਚਾਹ ਕੇ ਵੀ ਮੁੱਲ ਨਹੀਂ ਮੋੜ ਸਕਦੇ । ਗੁਜ਼ਾਰਿਸ਼ ਹੈ ਸਭ ਘਰ ਵਿੱਚ ਆਪਣੀ ਮਾਂ, ਪਤਨੀ, ਨੂੰਹ, ਭੈਣ , ਦੀ ਇੱਜਤ ਕਰਿਆ ਕਰੋ ।
