punjab

    ਹਰਦੀਪ ਸਿੰਘ ਧਾਲੀਵਾਲ

    pind-Punjabi-stories.jpg

    [“ਖੋਟੇ ਲੇਖ”] ਸੂਰਜ ਦੀ ਲਾਲੀ ਨੇ ਅਸਮਾਨ ਦੀ ਹਿੱਕ ਤੇ ਪੈਰ ਪਸਾਰ ਲਏ ਸੀ. ਸਵਾਣੀਆ ਉਠ ਕੇ ਕੰਮੀ ਕਾਰੀ ਲਗ ਗਈਆਂ, ਕਾਮੇਆ ਘਰੋ ਚਾਹਾਂ ਪੀ ਕੇ ਖੇਤਾਂ ਨੂ ਬਲਦ ਗੱਡੇ ਹੱਕ ਲਏ ਸੀ. ਕੋਈ-ਕੋਈ ਟ੍ਰੈਕਟਰ ਫਿਰਨੀ ਤੋਂ ਲੰਘਦਾ ਤਾਂ ਸ਼ੋਰ ਦੇ ਮਗਰੋ ਫੇਰ ਛਨਾਟਾ ਛਾ ਜਾਂਦਾ. ਪੰਜਾਬ ਦੇ ਬਾਕੀ ਪਿੰਡਾਂ ਵਾਂਗੂ ਏਸ ਛੋਟੇ ਜਹੇ ਪਿੰਡ ਦੇ ਵੀ ਸਹਮੇ-ਸਹਮੇ ਜਹੇ ਦਿਨ ਸੀ.ਹਾਲਾਤ ਹੀ ਕੁਝ ਐਸੇ ਸਨ ਸਮੇ ਦੇ.
    ਕਰਤਾਰੋ ਨੇ ਉਠ ਕੇ ਚੁੱਲੇ ਅੱਗ ਪਾ ਕੇ ਚਾਹ ਧਰ ਦਿੱਤੀ, ਸ਼ਿੰਦੇ ਤੇ ਸ਼ਿੰਦੇ ਦੇ ਬਾਪੂ ਨੂ ਉਠਣ ਦਾ ਕਹ ਕੇ ਆਪ ਥਾਂ ਸੁਮਬਰਨ ਲਗ ਗਈ. ਕਰਤਾਰੋ ਦੇ ਘਰ ਵਾਲੇ ਦਾ ਨਾ ਕਰਤਾਰ ਸੀ ਏਸ ਕਰਕੇ ਓਸਦੀ ਘਰ ਵਾਲੀ ਨੂ ਕਰਤਾਰੋ ਕਹੰਦਾ ਸੀ ਸਾਰਾ ਪਿੰਡ ਤੇ ਓਸਨੂ ਕਰਤਾਰਾ. ਸ਼ਿੰਦਾ ਏਹਨਾ ਦੀ ਇਕੋ ਇੱਕ ਔਲਾਦ ਸੀ ਜੇਹੜਾ ਜਨਮ ਤੋ ਬਾਅਦ ਬਚਿਆ ਸੀ,ਏਸ ਤੋ ਪਹਲਾਂ ਏਸ ਦੇ ਕਈ ਭੈਣ ਭਰਾ ਜਨਮ ਲੈਣ ਸਾਰ ਹੀ ਪੂਰੇ ਹੋ ਜਾਂਦੇ ਸੀ. ਸ਼ਿੰਦਾ ਹੈ ਵੀ ਬੜਾ ਹੋਣਹਾਰ ਸੀ. ਕਰਤਾਰਾ ਤੇ ਕਰਤਾਰੋ ਹੁਣ ਆਪ ਤਾਂ ਬੁਢਾਪੇ ਚ ਸੀ.
    ਕਰਤਾਰੇ ਦਾ ਪਿਓ ਲੰਬੜਦਾਰਾਂ ਦੇ ਸੀਰੀ ਹੁੰਦਾ ਸੀ,ਓਹਨਾ ਦੇ ਖੇਤ ਖੂਹ ਚ ਡਿੱਗ ਗਿਆ ਸੀ ਬੜਾ ਇਲਾਜ ਕਰਾਇਆ ਲੰਬੜਦਾਰਾਂ ਨੇ ਪਰ ਓਹ ਨਾ ਬਚਿਆ ਸਿਰ ਚ ਸੱਟ ਨੇ ਓਸਦੀ ਜਾਨ ਲੈ ਕੇ ਛਡੀ. ਕਰਤਾਰਾ ਓਦੋ ਅਠਵੀ ਚ ਪੜਦਾ ਹਟ ਕੇ ਆਵਦੇ ਪਿਓ ਦੀ ਥਾ ਲੰਬੜਦਾਰਾਂ ਦੇ ਸੀਰੀ ਰਲ ਗਿਆ. ਬੜਾ ਕਾਮਾ ਸੀ ਕਰਤਾਰਾ,ਹੱਸਮੁਖ ਵੀ ਪੂਰਾ ਸੀ, ਲੰਬੜਦਾਰਾਂ ਆਲੇ ਫੋਰਡ ਤੇ ਹਥ ਖੋਲ ਲਏ, ਚਾਅ ਵੀ ਬੋਹਤ ਸੀ ਕਰਤਾਰੇ ਨੂ ਟ੍ਰੈਕਟਰ ਚਲਾਉਣ ਦਾ, ਜਦੋ ਘੱਟ ਰੇਸ ਤੇ ਫੋਰਡ ਦੇ ਸਿਲੇਸ਼ਰ ਦੀ ਚਿੜੀ ਸ਼ਾਹ ਜੇਹਾ ਲੈ ਕੇ ਫੁਰ੍ਰ ਫ਼ੁਰ੍ਰ ਕਰਦੀ ਤਾ ਕਰਤਾਰੇ ਨੂ ਜਿਵੇ ਨਸ਼ਾ ਹੋ ਜਾਂਦਾ ਸੀ.
    ਕਰਤਾਰੇ ਦੇ ਵਿਆਹ ਤੋਂ ਪੇਹਲਾਂ ਲੰਬੜਦਾਰਾਂ ਨੇ ਦੋ ਪੱਕੇ ਕਮਰੇ ਅਤੇ ਮੂਹਰੇ ਵਰਾਂਡਾ ਬਣਵਾ ਦਿੱਤਾ ਸੀ ਨਿੱਕਾ ਜੇਹਾ ਵੇਹੜਾ ਸੀ ਮੂਹਰੇ ਬੀਹੀ ਆਲਾ ਬਾਰ ਹਲੇ ਕੋਈ ਨਹੀ ਸੀ ਲਵਾਇਆ,ਕਰਤਾਰੇ ਨੇ ਡੱਲੇ ਆਲੀ ਸ਼ੇਮ ਤੋਂ ਕਿੱਕਰ ਦਾ ਇੱਕ ਵੱਡਾ ਮੋਹੜਾ ਵੱਢ ਲੇਆਂਦਾ ਸੀ ਓਸਨੂ ਰਾਤ ਨੂ ਖਿਚ ਕੇ ਬਾਰ ਚ ਲਾ ਦਿੰਦੇ ਕੇ ਕੋਈ ਕੁੱਤਾ ਬਿੱਲਾ ਨਾ ਵੜੇ. ਕਰਤਾਰੇ ਦੇ ਵਿਆਹ ਤੋ ਲੈ ਕੇ ਓਹ ਹਲੇ ਤੱਕ ਇਸੇ ਤਰਾਂ ਈ ਸੀ. ਕਰਤਾਰੋ ਨੇ ਕਈ ਵਾਰ ਕੇਹਾ ਕੇ ਆਪਾਂ ਤਖ਼ਤੇ ਲਵਾ ਲੀਏ ਹੁਣ, ਕਰਤਾਰਾ ਹੱਸ ਕੇ ਕਹ ਦਿਆ ਕਰੇ “ਕੋਈ ਨੀ ਆਉਂਦਾ ਤੇਰੀਆਂ ਟੂਮਾਂ ਚੱਕਨ.”
    ਕਰਤਾਰੇ ਦੇ ਵਿਆਹ ਤੋਂ ਚਾਰ ਕੁ ਮਹੀਨੇ ਮਗਰੋਂ ਓਸਦੀ ਮਾਂ ਵੀ ਚਲ ਵਸੀ. ਕਰਤਾਰੋ ਨੇ ਘਰ ਸੰਭਾਲ ਲਇਆ ਪਰ ਕਰਤਾਰੋ ਨੂ ਤਾਂ ਜਵਾਕਾਂ ਦੀਆਂ ਮੌਤਾਂ ਨੇ ਉਮਰ ਤੋਂ ਪੇਹਲਾਂ ਈ ਬੁੜੀ ਕਰਤਾ ਸੀ ਓਹ ਕਿਸੇ ਦਾ ਕੰਮ ਕਰਨ ਨਹੀ ਜਾਂਦੀ ਬਸ ਘਰੇ ਰਹਿੰਦੀ.ਲੰਬੜਦਾਰ ਸਾਰੇ ਸਾਲ ਦੇ ਦਾਣੇ ਤੇ ਰੋਜ ਦਾ ਦੁਧ, ਨਾਲ ਜਦੋ ਲੋੜ ਪੈਣੀ ਪੈਸੇ ਵੀ ਦਿੰਦੇ, ਸ਼ਿੰਦਾ ਬੜੇ ਸੋੰਕ ਨਾਲ ਪਾਲੇਆ ਕਰਤਾਰੇ ਹੁਣਾ ਨੇ, ਇੱਕ ਪਿੰਡ ਛੱਡ ਕੇ ਰੂਮੀ ਦੇ ਸਰਕਾਰੀ ਸਕੂਲ ਚ ਪੜਨ ਲਾਤਾ,ਸ਼ਿੰਦਾ ਸੈਕਲ ਤੇ ਨਵੇ ਪਿੰਡ ਵਿਚ ਦੀ ਹੋ ਜਾਂਦਾ ਸਿਧਾ ਰੂਮੀ ਨੂ, ਏਸੇ ਤਰਾਂ ਸਮਾਂ ਤੁਰਿਆ,ਸ਼ਿੰਦਾ ਬਾਰਾਂ ਜਮਾਤਾਂ ਪਾਸ ਕਰ ਗਿਆ.ਪੁਲਸ ਦੀ ਭਰਤੀ ਓਦੋ ਬੜੇ ਜੋਰ ਨਾਲ ਹੁੰਦੀ ਤਾਂ ਸ਼ਿੰਦਾ ਹੋਮਗਾਰਡ ਭਰਤੀ ਹੋ ਗਿਆ ਸੀ.
    ਹੁਣ ਕਰਤਾਰੇ ਤੋਂ ਵੀ ਪੇਹਲਾਂ ਜਿੰਨਾ ਕੰਮ ਨੀ ਸੀ ਹੁੰਦਾ ਓਹ ਵੀ ਸ਼ੀਰ ਦੇ ਕੰਮ ਨੂ ਅਲਵਿਦਾ ਕਹ ਗਿਆ ਕਿਓਂਕੇ ਹੁਣ ਸ਼ਿੰਦਾ ਵੀ ਤਨਖਾਹ ਲੈਣ ਲੱਗ ਗਿਆ ਸੀ ਨਾਲੇ ਕਰਤਾਰੋ ਵੀ ਕਹ ਦਿਆ ਕਰੇ ਕੇ, “ਬਥੇਰਾ ਕਰ ਲਿਆ ਸ਼ੀਰ-ਧੰਦਾ ਹੁਣ ਮੁੰਡਾ ਆਪੇ ਖਵਾਉ ਬੈਠੇਆ ਨੂ.”
    ਇਹ ਸੰਸਾਰ ਸੀ ਕਰਤਾਰੇ ਹੁਣਾ ਦਾ,ਰੱਬ ਦਾ ਸ਼ੁਕਰ ਕਰਦਾ ਨਾ ਥੱਕਦਾ. ਤਿੰਨੋ ਜੀਅ ਬੜੇ ਖੁਸ਼ ਸੀ ਆਪਣੀ ਜਿੰਦਗੀ ਦੇ ਏਸ ਪਲਾਂ ਚ.
    ਥਾਂ ਸੁਮਬਰ ਕੇ ਜਦੋ ਓਹ ਬਾਰ ਚੋ ਮੋਹੜਾ ਪਾਸੇ ਕਰਨ ਲੱਗੀ ਤਾਂ ਇੱਕ ਕਾਗਜ਼ ਜੇਹਾ ਓਹਦੀ ਨਿਗਾਹ ਪਿਆ, ਵੇਖਣ ਨੂ ਤਾ ਛੋਟਾ ਜੇਹਾ ਸੀ ਪਰ ਜਦੋ ਕਰਤਾਰੋ ਨੇ ਖੋਲ ਕੇ ਵੇਖੇਆ ਪੂਰਾ ਵਰਕਨਾ ਸੀ ਤੈਹ ਕੀਤਾ ਹੋਇਆ ਕੁਛ ਲਿਖਿਆ ਵੀ ਹੋਇਆ ਸੀ ਉੱਤੇ.ਆਪ ਤਾਂ ਅਨਪੜ ਸੀ,ਤੁਰੀ ਜਾਂਦੀ ਨੇ ਇਹ ਸੋਚ ਕੇ ਕੰਧੋਲੀ ਦੀ ਵਿਰਲ ਜਹੀ ਚ ਫਸਾ ਤਾ ਕੇ ਕਰਤਾਰੇ ਨੂ ਵਿਖਾਊਂ. ਚਾਹ ਤਾਂ ਪੂਰੀ ਰਿਝ ਗਈ ਸੀ ਦੁੱਧ ਪਾਏ ਤੋ ਵੀ ਕਾਲੀ ਟੀਟ ਸੀ ਓਵੇ ਗਲਾਸਾਂ ਚ ਪਾਉਣ ਲੱਗੀ, ਇੰਨੇ ਨੂ ਸ਼ਿੰਦਾ ਉਠ ਕੇ ਨਹਾਉਣ ਚਲਾ ਗਿਆ ਤੇ ਕਰਤਾਰਾ ਚੁੱਲੇ ਕੋਲ ਆ ਕੇ ਕਰਤਾਰੋ ਕੋਲ ਬੈਠ ਗਿਆ. ਕਰਤਾਰੋ ਨੇ ਦੋ ਗਲਾਸਾਂ ਚ ਚਾਹ ਪਾ ਲਈ, ਇਕ ਕਰਤਾਰੇ ਨੂ ਫੜਾਉਣ ਲੱਗੀ ਨੇ ਵਿਰਲ ਚੋ ਕਾਗਜ਼ ਕਢ ਕੇ ਤੇਹ ਖੋਲਕੇ ਅੱਗੇ ਕਰਦੀ “ਪੜ ਤਾ ਭਲਾ ਕੀ ਲਿਖਿਆ ਕਾਗ੍ਹਤ ਤੇ”. ਆਵਦਾ ਚਾਹ ਆਲਾ ਗਲਾਸ ਚੱਕ ਕੇ ਮੂਹ ਨੂ ਲਾ ਲਇਆ ਅਖਾਂ ਕਰਤਾਰੇ ਵੱਲ ਈ ਸੀ.
    “ਤੈਨੂ ਕਿਥੋ ਥਿਆਇਆ ਇਹ” ਕਰਤਾਰੇ ਨੇ ਚਾਹ ਦੀ ਸਡਾਕੀ ਸ਼ਰਲ-ਸਰਲ ਜਹੀ ਕਰਾ ਕੇ ਘੁੱਟ ਭਰਦੇ ਨੇ ਪੁਛਿਆ ਨਾਲੇ ਚਾਹ ਦਾ ਗਲਾਸ ਖੱਬੇ ਹਥ ਚ ਕਰਕੇ ਸੱਜੇ ਹਥ ਨਾਲ ਕਰਤਾਰੇ ਨੇ ਕਾਗਜ਼ ਫੜ ਕੇ ਪੜਿਆ ਤਾਂ ਜਿਵੇ ਸੁੰਨ ਜੇਹਾ ਹੀ ਹੋ ਗਿਆ, ਓਸਨੂ ਪਤਾ ਹੀ ਨਾ ਲਗਿਆ ਜਿੰਨਾ ਚਿਰ ਕਰਤਾਰੋ ਨੇ ਬਾਹ ਤੋਂ ਫੜ ਕੇ ਹਲੂਣਿਆ ਨਹੀ. ਕਰਤਾਰੋ ਪੁਛ ਰਹੀ ਸੀ ਕੇ ਮੈਨੂ ਵੀ ਦੱਸ ਕੀ ਲਿਖਿਆ.
    ਕੀ ਦਸਦਾ !!! ਕੇ ਜ਼ਿੰਦਗੀ ਨੇ ਕਰਵਟ ਬਦਲ ਲਈ..ਜੋ ਸੁਖਾਂ ਭਰਿਆ ਕੱਲ ਵੇਖਿਆ ਸੀ ਸਾਇਦ ਅੱਜ ਦੇ ਹਾਲਾਤ ਓਸਨੂ ਕਦੇ ਚੜਨ ਹੀ ਨਾ ਦੇਣ. ਆਸੇ-ਪਾਸੇ ਦੇ ਪਿੰਡਾ ਵਾਂਗ ਕਾਲੇ ਦੌਰ ਦੀ ਖ਼ੂਨੀ ਹਨੇਰੀ ਨੇ ਏਸ ਪਿੰਡ ਵੀ ਆ ਦਸ਼ਤਕ ਦਿੱਤੀ.
    ਚਾਹ ਪੀਂਦਾ ਕਾਗਜ਼ ਪੜ ਕੇ ਕਰਤਾਰਾ ਸਿਧਾ ਲੰਬੜਦਾਰਾ ਦੇ ਘਰੇ ਆ ਗਿਆ,ਕਰਤਾਰੋ ਨੂ ਕੁਛ ਵੀ ਨੀ ਸੀ ਦਸਿਆ, ਓਸਨੇ ਪੁਛਿਆ ਵੀ ਸੀ ਕੇ “ਕਿਧਰ ਨੂ ਚਲਿਆ” ? ਓਸਨੂ ਬਸ ਹਥ ਖੜਾ ਕਰਤਾ ਤੁਰੇ ਜਾਂਦੇ ਨੇ. ਸ਼ਿੰਦੇ ਨੂ ਕੁਛ ਪਤਾ ਨੀ ਸੀ ਓਹ ਗੁਸਲਖਾਨੇ ਚ ਸੀ.ਲੰਬੜਦਾਰ ਦਲਾਨ ਚ ਹੀ ਮਿਲ ਪਿਆ ਓਸਨੇ ਬੁੜੀਆਂ ਨੂ ਦੋ ਗਲਾਸ ਚਾਹ ਦੇ ਭੇਜਣ ਨੂ ਕਹਕੇ ਕਰਤਾਰੇ ਤੋਂ ਓਥੇ ਈ ਮੰਜਾ ਡਵਾ ਲਿਆ ਸੀ.

    ਕਿਧਰ ਨੂ ਚਲਿਆ” ? ਓਸਨੂ ਬਸ ਹਥ ਖੜਾ ਕਰਤਾ ਤੁਰੇ ਜਾਂਦੇ ਨੇ. ਸ਼ਿੰਦੇ ਨੂ ਕੁਛ ਪਤਾ ਨੀ ਸੀ ਓਹ ਗੁਸਲਖਾਨੇ ਚ ਸੀ.ਲੰਬੜਦਾਰ ਦਲਾਨ ਚ ਹੀ ਮਿਲ ਪਿਆ ਓਸਨੇ ਬੁੜੀਆਂ ਨੂ ਦੋ ਗਲਾਸ ਚਾਹ ਦੇ ਭੇਜਣ ਨੂ ਕਹਕੇ ਕਰਤਾਰੇ ਤੋਂ ਓਥੇ ਈ ਮੰਜਾ ਡਵਾ ਲਿਆ ਸੀ.
    “ਕੋੰਣ ਫੜਾ ਕੇ ਗਿਆ” ਲੰਬੜਦਾਰ ਨੇ ਇੱਕ ਹਥ ਨਾਲ ਐਨਕ ਠੀਕ ਕਰਕੇ ਦੂਜੇ ਹਥ ਚ ਫੜੇ ਕਾਗਜ਼ ਨੂ ਅਖਾਂ ਕੋਲੇ ਕਰਦੇ ਨੇ ਪੁਛਿਆ
    “ਇਹਦੀ ਮਾਂ ਨੂ ਥਿਆਇਆ ਬਾਰਾਂ ਚੋ” ਕਰਤਾਰੇ ਨੇ ਭਰਿਆ ਗਲ ਜੇਹਾ ਸਾਫ ਕਰਦੇ ਨੇ ਜਵਾਬ ਦਿੱਤਾ.
    “ਹੂਂਅ” ਲੰਬੜਦਾਰ ਕਾਗਜ਼ ਪੜਨ ਮਗਰੋਂ ਚਿੱਟੀ ਦਾਹੜੀ ਨੂ ਠੋਡੀ ਕੋਲੋਂ ਮੁਠੀ ਚ ਲੈ ਕੇ ਕਰਤਾਰੇ ਵੱਲ ਝਾਕਿਆ,
    ਕਰਤਾਰਾ ਚੁੱਪ ਸੀ,ਲਗਾਤਾਰ ਲੰਬੜਦਾਰ ਵੱਲ ਵੇਖ ਰਿਹਾ ਸੀ.
    “ਕਰਤਾਰਿਆ ਓਹ ਘਰੇ ਵੀ ਆਉਣਗੇ.” ਐਨਕ ਲਾਹ ਕੇ ਮੰਜੇ ਦੀ ਬਾਹੀ ਨਾਲ ਰਖਦੇ ਨੇ ਕੇਹਾ.ਕਰਤਾਰਾ ਲਗਾਤਾਰ ਚੁੱਪ ਸੀ.
    “ਪਰ ਮੈਨੂ ਇਹ ਬੰਦੇ ਸੰਘਰਸ਼ ਵਾਲੇ ਨੀ ਲਗਦੇ,ਇਓ ਜਾਪਦਾ…,” ਲੰਬੜਦਾਰ ਨੇ ਰੁਕ ਕੇ ਠਰੰਮੇ ਜੇ ਨਾਲ ਫੇਰ ਕੇਹਾ, “ਇਹ ਤਾ ਕਚੇ ਬੰਦੇ ਜਾਂ ਗਲਤ ਅਨਸਰ ਆ ਜੇਹੜੇ ਲੋਕਾਂ ਚ ਖ੍ਹੋਫ਼ ਪਾਉਣ ਨੂ ਛੱਡੇ ਆ” ” ਜਾਂ ਕਹਲਾ ਬੀ ਪੱਕੇ ਜੂਝਾਰੂਆ ਨੂ ਬਦਨਾਮ ਕਰਨ ਵਾਲੇ ਆ”. ਲੰਬੜਦਾਰ ਨੇ ਉਮਰ ਦੇ ਤਜਰਬੇ ਨਾਲ ਤੇ ਜਮਾਨੇ ਦੀ ਹਵਾ ਤੋ ਜਾਣੂ ਹੁੰਦੇ ਹੋਏ ਕਰਤਾਰੇ ਨੂ ਸਮਝਾਉਣ ਲਈ ਆਖਆ. ਪਰ ਇਹ ਕਰਤਾਰੇ ਦੀ ਸਮਝ ਤੋਂ ਬਾਹਰ ਦੀਆਂ ਗਲਾਂ ਸਨ,ਲੰਬੜਦਾਰ ਵਾਂਗੂ ਓਸਦੀ ਸੋਚ ਦੀ ਸਮੇਂ ਦੇ ਹਾਲਾਤਾਂ ਉੱਤੇ ਪਕੜ ਨਹੀ ਸੀ.
    ਅਸਲ ਵਿੱਚ ਸ੍ਰੀ ਹਰਮੰਦਰ ਸਾਹਿਬ ਤੇ ਹਮਲੇ ਤੋ ਬਾਅਦ ਚਲ ਰਹੇ ਸੰਘਰਸ਼ ਨਾਲ ਕਰਤਾਰੇ ਨੂ ਵੀ ਹਮਦਰਦੀ ਸੀ ਪਰ ਓਸਨੂ ਇਹ ਨੀ ਸੀ ਪਤਾ ਏਸ ਸੰਘਰਸ਼ ਦੀ ਅੱਗ ਦੀਆਂ ਲਪਟਾਂ ਓਸਦੇ ਘਰ ਤਕ ਆਉਨਗੀਆ.
    “ਮੇਰਾ ਮੁੰਡਾ ਨਾ ਤਾ ਕੋਈ ਥਾਣੇਦਾਰ ਆ ਨਾ ਈ ਕੋਈ DSP ਆ ਬੀ….ਨਾ ਓਹਨੇ ਕਿਸੇ ਨੂ ਮਾਰਿਆ ਨਾ ਓਹਦੇ ਹਥ ਚ ਆ…. ਆਹ ਜੋ ਹੋ ਰਿਹਾ ਅਆ, ਟੱਕਰ ਸਰਕਾਰ ਨਾਲ ਆ ਜਾਂ ਦਿੱਲੀ ਨਾਲ ਆ ਅਸੀਂ ਕੀ ਵਿਗਾੜਿਆ ਕਿਸੇ ਦਾ”. ਕਰਤਾਰਾ ਚੁੱਪ ਤੋੜ ਕੇ ਇੱਕੋ ਸ਼ਾਹ ਹੀ ਬੋਲ ਗਿਆ ਸੀ.
    ਲੰਬੜਦਾਰ ਨੇ ਕਰਤਾਰੇ ਦੇ ਮੋਢੇ ਤੇ ਹਥ ਰਖ ਕੇ ਕੇਹਾ,”ਮੁੰਡਾ ਹਟਾ ਲੈ,ਹੁਣ ਇਹੀ ਇਲਾਜ਼ ਆ ਬਸ.”
    “ਸਰਦਾਰਾ ਮੇਰੇ ਗਰੀਬ ਕੋਲੋਂ ਕੀ ਲੈ ਜਾਣਾ ਕਿਸੇ ਨੇ ਨਾਲੇ ਮੇਰੇ ਜੁਆਕ ਤੋਂ, ਅਸੀ ਤਾ ਮਸਾਂ…… …” ਕਰਤਾਰੇ ਦਾ ਗਚ ਭਰ ਆਇਆ ਕਹੰਦੇ ਦਾ ਗੱਲ ਪੂਰੀ ਨਾ ਹੋਈ.
    ਹੁਣ ਦੋਵੇਂ ਕੁਸ਼ ਪਲਾਂ ਲਈ ਚੁੱਪ ਸੀ.
    “ਬਾਪੂ ਜੀ ਚਾਹ ਪੀ ਲੋ” ਲੰਬੜਦਾਰ ਦੀ ਪੋਤੀ ਦੋ ਗਲਾਸ ਚਾਹ ਦੇ ਫੜਾਉਣ ਆਈ ਸੀ. ਲੰਬੜਦਾਰ ਨੇ ਇੱਕ ਗਲਾਸ ਹਥ ਚ ਫੜ ਲਿਆ ਤੇ ਦੂਜਾ ਕਰਤਾਰੇ ਵੱਲ ਕਰਕੇ,”ਲੈ ਫੜ ਚਾਹ ਪੀਲਾ,ਹੋਂਸਲਾ ਰਖ.. ਕੋਈ ਨਾ..ਵਾਹੇਗੁਰੁ ਭਲੀ ਕਰੂਗਾ”.
    ਅਖਾਂ ਪੂੰਝਦੇ ਕਰਤਾਰੇ ਨੇ ਗਲਾਸ ਫੜ ਲਿਆ.ਕੁੜੀ ਚਾਹ ਫੜਾ ਕੇ ਵਾਪਸ ਚਲੀ ਗਈ. ਦਿਨ ਵੀ ਕਾਫੀ ਚੜ ਗਿਆ ਸੀ,ਸ਼ਿੰਦਾ ਰੋਜ ਵਾਂਗ ਅਠ ਆਲੀ ਬ਼ਸ ਤੇ ਸ਼ਹਰ ਨੂ duty ਤੇ ਚਲਾ ਗਿਆ ਸੀ ਕਰਤਾਰੋ ਨੇ ਓਸਨੂ ਕੁਸ਼ ਨੀ ਸੀ ਦਸਿਆ.

    ਅਖਾਂ ਪੂੰਝਦੇ ਕਰਤਾਰੇ ਨੇ ਗਲਾਸ ਫੜ ਲਿਆ.ਕੁੜੀ ਚਾਹ ਫੜਾ ਕੇ ਵਾਪਸ ਚਲੀ ਗਈ. ਦਿਨ ਵੀ ਕਾਫੀ ਚੜ ਗਿਆ ਸੀ,ਸ਼ਿੰਦਾ ਰੋਜ ਵਾਂਗ ਅਠ ਆਲੀ ਬ਼ਸ ਤੇ ਸ਼ਹਰ ਨੂ duty ਤੇ ਚਲਾ ਗਿਆ ਸੀ ਕਰਤਾਰੋ ਨੇ ਓਸਨੂ ਕੁਸ਼ ਨੀ ਸੀ ਦਸਿਆ.
    ਕਰਤਾਰਾ ਮਥੇ ਦੀਆ ਤਿਓੜਈਆ ਨੂ ਉਂਗਲ ਦੇ ਨੁਂਹ ਨਾਲ ਖੁਰਕਦਾ ਹੋਇਆ ਕੁਸ਼ ਸੋਚ ਰਿਹਾ ਸੀ, ਓਹਦਾ ਬੜਾ ਕੁਸ਼ ਪੁਛਣ ਨੂ ਦਿਲ ਕਰਦਾ ਸੀ ਜਿਵੇ ਓਹ ਕਹਨਾ ਚਾਹੁੰਦਾ ਹੋਵੇ ਕੇ “ਸਰਦਾਰਾ ਅਸੀਂ ਕਿਥੋ ਖਾਵਾਂਗੇ ਜੇ ਸ਼ਿੰਦੇ ਨੂ ਹਟਾ ਲਿਆ ਏਹਦਾ ਵਿਆਹ ਵੀ ਕਰਨਾ ਚਾਰ ਪੈਸੇ ਵੀ ਹੋਣੇ ਚਾਹੀਦੇ ਆ ਕੋਲ ਰਿਸ਼ਤੇ ਤਾ ਓਦਣ ਦੇ ਆਉਂਦੇ ਆ ਜਿਦ੍ਦੇ ਦਾ ਭਰਤੀ ਹੋਇਆ, ਜੇ ਇਹ ਹਟ ਗਿਆ ਤਾ ਦਿਹਾੜੀ ਕਰਕੇ ਇਹ ਘਰ ਕਿਵੇ ਤੋਰੂਗਾ…..!.” ਪਰ ਕਰਤਾਰਾ ਚੁੱਪ ਹੀ ਰਿਹਾ ਓਸਨੂ ਪਤਾ ਸੀ ਕੇ ਲੰਬੜਦਾਰ ਦੇ ਕੇਹੜਾ ਹਥ ਚ ਹੈ ਇਹ ਸਭ ਕੁਸ਼.
    “ਮੁਕਦਰਾਂ ਦਾ ਗੇੜ ਬਣ ਗਿਆ ਇਹ ਤਾਂ.” ਲੰਬੜਦਾਰ ਨੇ ਹੋਂਸਲਾ ਦੇਣ ਲਈ ਆਖਿਆ. ਦੋ ਕੁ ਪਲ ਸੋਚ ਕੇ ਫੇਰ ਬੋਲਿਆ “ਇਕ ਗਲ ਹੈ ਜਦੋ ਓਹ ਘਰੇ ਆਏ ਤਾਂ ਓਹਨਾ ਦਾ ਮਿੰਨਤ-ਤਰਲਾ ਕਰਲੀ ਖੋਉਰੇ ਕੋਈ ਹੱਲ ਨਿਕਲ ਆਵੇ, ਨਾਲੇ ਇਓ ਆਖਦੀ ਕੇ ਮੈਂ ਗਰੀਬ ਬੰਦਾ ਕਿਥੋ ਖਾਉਂਗਾ ਜੇ ਇਹ ਹਟ ਗਿਆ…..ਅਸੀਂ ਤਾਂ ਭੁਖੇ ਹੀ ਮਰ ਜਾਵਾਂਗੇ, ਤੁਸੀਂ ਸਾਨੂ ਕੋਈ ਹੱਲ ਦਸਦੋ ਅਸੀਂ ਓਵੇ ਕਰਲਾਂਗੇ.” ਲੰਬੜਦਾਰ ਨੇ ਸਿਆਣੀ ਗਲ ਕੀਤੀ.
    ਕਰਤਾਰੇ ਦੇ ਵੀ ਦਿਲ ਨੂ ਲੱਗੀ ਕੇ ਇੱਡਾ ਬੇਦਰਦ ਤਾ ਕੋਈ ਵੀ ਨਹੀ ਕੇ ਬਗੈਰ ਗਲ ਤੋ ਮਾਰ ਦੇਣ ਓਹ ਕੁਸ਼ ਨਾ ਕੁਸ਼ ਤਾ ਕਹਨਗੇ ਮੇਰੀ ਗਲ ਸੁਣਕੇ.
    ਹੁਣ ਕਰਤਾਰੇ ਨੂ ਹੋਂਸਲਾ ਜੇਹਾ ਹੋ ਗਿਆ ਸੀ ਚਾਹ ਦਾ ਗਲਾਸ ਰਖ ਕੇ ਫ਼ਤੇਹ ਬੁਲਾ ਕੇ ਘਰ ਨੂ ਵਾਪਿਸ ਆ ਗਿਆ.
    “ਨਾ ਤੂ ਜੀ ਦਸ ਕੇ ਵੀ ਨੀ ਗਿਆ”ਕਿਥੇ ਗਿਆ ਸੀ ?? ਕੀ ਲਿਖਿਆ ਚਿਠੀ ਚ ??ਕੀਹਦੀ ਆ ??” ਕਰਤਾਰੋ ਘਬਰਾਈ ਹੋਈ ਇੱਕੋ ਸਾਹ ਈ ਪੁਛ ਗਈ ਕਿੰਨਾ ਕੁਜ.
    ਕਰਤਾਰੇ ਨੇ ਸਾਰੀ ਗਲ ਦਸ ਦਿਤੀ ਬੈਠ ਕੇ ਨਾਲ ਇਹ ਵੀ ਕਹਤਾ ਕੇ, “ਕਿਸੇ ਨੂ ਦੱਸੀ ਨਾ…ਸ਼ਿੰਦੇ ਨੂ ਵੀ ਨਾ,” “ਤੂੰ ਘਬਰਾ ਨਾ ਠੀਕ ਹੋ ਜਾਣਾ ਇਹ ਮਾਮਲਾ ਵੀ.” ਕਰਤਾਰੇ ਨੇ ਝੂਠੀ ਜਹੀ ਤਸੱਲੀ ਦੇਂਦੇ ਨੇ ਕੇਹਾ.
    ਇਸੇ ਤਰਾਂ ਪੰਦਰਾਂ ਵੀਹ ਦਿਨ ਲੰਘ ਗਏ ਸ਼ਿੰਦਾ ਰੋਜ ਜਾਂਦਾ ਤੇ ਆਪ ਦੋਨੋ ਜੀ ਘਰੇ ਹੀ ਰਹੰਦੇ…. ਮੈਂ ਕਿਸੇ ਨੂ ਮਿਲਾਂ ਜਾ ਕੇ ਪਰ ਫੇਰ ਸੋਚਦਾ ਮਿਲਾਂ ਵੀ ਕਿਸਨੂ ਓਹਨਾ ਦਾ ਤਾਂ ਕੋਈ ਪਤਾ ਈ ਨਹੀ….ਕੀ ਪਤਾ ਕਉਣ ਸੀ ਜਾਂ ਕਿਸੇ ਨੇ ਸ਼ਰਾਰਤ ਹੀ ਨਾ ਕੀਤੀ ਹੋਵੇ.ਇਸੇ ਤਰਾਂ ਸੋਚਾਂ ਚ ਪਏ ਇਕ ਦੂਜੇ ਨਾਲ ਗੱਲਾਂ ਕਰੀ ਜਾਂਦੇ.
    ਇੱਕ ਦਿਨ ਸਵੇਰੇ ਮੂੰਹ ਹਨੇਰੇ ਜਹੇ ਇੱਕ ਮੋਟਰਸਾਈਕਲ ਬਾਰਾਂ ਚ ਆ ਕੇ ਰੁਕੀ ਤਾਂ ਕਰਤਾਰੇ ਨੂ ਬਿੜਕ ਆ ਗਈ,ਸ਼ਿੰਦਾ ਤੇ ਕਰਤਾਰੋ ਸੁੱਤੇ ਪਏ ਸੀ. ਕਰਤਾਰਾ ਉਠ ਕੇ ਵੇਹੜੇ ਚ ਆ ਗਿਆ ਜਦ ਨੂ ਤਿੰਨ ਜਾਣੇ ਬਾਰਾਂ ਚੋ ਮੋਹੜਾ ਪਾਸੇ ਕਰਕੇ ਕਰਤਾਰੇ ਦੇ ਮੂਹਰੇ ਆ ਖੜੇ,ਮੂਹ ਲਪੇਟੇ ਹੋਏ ਸੀ, ਦੋੰ ਦੇ ਹਥਾਂ ਚ ਰਫਲਾਂ ਤੇ ਇਕ ਕੋਲ ਰਿਵਾਲਵਰ ਸੀ. ਬੰਦੇ ਬਾਹਰ ਦੇ ਸੀ ਪਿੰਡ ਦਾ ਨਹੀ ਸੀ ਕੋਈ.
    “ਸ਼ਿੰਦਾ…ਤੇਰਾ ਮੁੰਡਾ” ਰਿਵਾਲਵਰ ਆਲੇ ਨੇ ਕਰਤਾਰੇ ਦੀ ਛਾਤੀ ਤੇ ਨੋਕ ਰਖ ਕੇ ਪੁਛਿਆ.ਕਰਤਾਰਾ ਹਥ ਜੋੜੀ ਨੀਵੀ ਪਾਈ ਖੜਾ ਸੀ ਓਹਨਾ ਦੇ ਅੱਗੇ, ਸੁਣਾਈ ਦੇਣਾ ਬੰਦ ਹੋ ਗਿਆ ਸੀ ਪਲਾਂ ਕੁ ਲਈ, ਰਫਲ ਵਾਲੇ ਨੇ ਹੁੱਜ ਮਾਰੀ ਤੇ ਕਰਤਾਰਾ ਟੇਢੇ ਲੋਟ ਈ ਜ਼ਮੀਨ ਤੇ ਡਿਗ ਪਿਆ,ਖੜਕਾ ਸੁਣਕੇ ਸ਼ਿੰਦਾ ਤੇ ਕਰਤਾਰੋ ਵੀ ਜਾਗ ਗਏ,ਓਹ ਵੀ ਉਠ ਕੇ ਵੇਹੜੇ ਚ ਆ ਗਏ.
    ਸ਼ਿੰਦੇ ਨੇ ਭੱਜ ਕੇ ਜਮੀਨ ਤੇ ਪਏ ਕਰਤਾਰੇ ਨੂ ਚੱਕਿਆ ਓਸਦੇ ਹਥ ਡਿੱਗੇ ਪਏ ਦੇ ਵੀ ਜੋੜੇ ਹੋਏ ਸੀ. ਸ਼ਿੰਦਾ ਕਰਤਾਰੇ ਨੂ ਖੜਾ ਕਰਕੇ ਆਪ ਵੀ ਨਾਲ ਖੜਾ ਹੋ ਗਿਆ ਵਿਚਾਲੇ. ਸ਼ਿੰਦਾ ਹਾਲਾਤਾਂ ਤੋ ਤਾਂ ਬਾਖੂਬੀ ਜਾਣਕਾਰ ਸੀ ਪਰ ਓਹਨਾ ਦੇ ਘਰੇ ਕਿਸ ਗਲ ਤੋਂ ਆ ਗਏ ਏਸ ਗਲੋੰ ਓਹ ਬੇਖ਼ਬਰ ਸੀ ਪਰ ਓਹ ਚੁਪ ਹੀ ਰਿਹਾ ਓਸਨੇ ਕੁਛ ਵੀ ਨਾ ਪੁਛਿਆ. ਕਰਤਾਰੇ ਤੇ ਕਰਤਾਰੋ ਨੂ ਸਾਰੀ ਗਲ ਦਾ ਇਲਮ ਸੀ, ਲੰਬੜਦਾਰ ਦੀ ਗਲ ਵੀ ਸਚੀ ਹੋ ਗਈ ਕੇ ਓਹ ਘਰੇ ਵੀ ਆਉਣਗੇ, ਬਸ ਹੁਣ ਮਿਨ੍ਨਤ-ਤਰਲਾ ਈ ਸੀ ਕੋਲ ਜੋ ਕਰਤਾਰਾ ਕਰੀ ਜਾ ਰਿਹਾ ਸੀ.
    ਤਿੰਨੋ ਓਹਨਾ ਦੇ ਅੱਗੇ ਏਸ ਤਰਾਂ ਹਥ ਜੋੜੀ ਖੜੇ ਸੀ ਜਿਵੇ ਓਹ ਮੁਜਰਮ ਹੋਣ.
    “ਅਛਾ ਤੂ ਏ …ਸ਼ਿੰਦਾ” “ਤੈਨੂ ਜਾਇਦਾ ਖੰਬ ਲੱਗੇ ਆ ਪੁਲਸ ਦੀ ਚਾਕਰੀ ਕਰਕੇ.”, “ਸਾਲਿਆ ਥੋਨੂ ਕੀ ਸੁਨੇਹਾ ਸਿੱਟਿਆ ਸੀ ਅਸੀਂ ਤੇ ਤੂ…. ਜਾਣਾ ਬੰਦ ਨੀ ਕੀਤਾ.” ਰਫਲ ਵਾਲੇ ਨੇ ਸ਼ਿੰਦੇ ਵੱਲ ਨੂ ਤਾਣ ਕੇ ਗੜ੍ਹਕ ਕੇ ਕੇਹਾ. ਹੁਣ ਸ਼ਿੰਦੇ ਦੇ ਖਾਨੇ ਸਾਰੀ ਗਲ ਪੈ ਗਈ ਸੀ ਕੇ ਓਹ ਕਿਓ ਆਏ ਆ ਸਾਡੇ ਘਰੇ. ਗਲ ਦੀ ਵਜ਼ਹ ਸਾਰੀ ਸ਼ਿੰਦੇ ਦੇ ਪੁਲਸ ਚ ਹੋਣ ਦੀ ਸੀ. ਪਰ ਸ਼ਿੰਦਾ ਤਾ ਹੋਮਗਾਰਡ ਸੀ ਵਿਚਾਰਾ, ਓਸ ਨੇ ਤਾ ਕਦੇ ਹਵਾਲਾਤ ਚ ਵੀ ਨੀ ਸੀ ਕੁਟਿਆ ਕਿਸੇ ਨੂ.
    ਵਜ਼ਹ ਸਾਰੀ ਸ਼ਿੰਦੇ ਦੇ ਪੁਲਸ ਚ ਹੋਣ ਦੀ ਸੀ. ਪਰ ਸ਼ਿੰਦਾ ਤਾ ਹੋਮਗਾਰਡ ਸੀ ਵਿਚਾਰਾ, ਓਸ ਨੇ ਤਾ ਕਦੇ ਹਵਾਲਾਤ ਚ ਵੀ ਨੀ ਸੀ ਕੁਟਿਆ ਕਿਸੇ ਨੂ.
    “ਅੱਜ ਤੋਂ ਬਾਅਦ ਨੀ ਜਾਂਦਾ ਫੇਰ,” “ਅੱਜ ਤਾਂ ਤੇਰਾ ਪੱਕਾ ਇੰਤਜ਼ਾਮ ਕਰਕੇ ਜਾਵਾਂਗੇ”. ਦੂਜਾ ਹਥ ਵੀ ਰਿਵਾਲਵਰ ਦੇ ਬੱਟ ਤੇ ਪਾਏ ਹੋਏ ਹਥ ਦੇ ਉੱਤੋਂ ਦੀ ਕਰਕੇ ਬਾਹਾਂ ਸਿਧੀਆਂ ਖੋਲ ਕੇ ਪਕੜ ਮਜਬੂਤ ਕਰਦੇ ਨੇ ਕੇਹਾ.
    ਕਰਤਾਰਾ ਪੈਰੀਂ ਡਿੱਗ ਪਿਆ ਗੋਢਿਆਂ ਨੂ ਮੋੜ ਕੇ ਜਮੀਨ ਤੇ ਲਾ ਕੇ ਅੱਡੀਆਂ ਤੇ ਬੈਠ ਕੇ ਅਰਜ਼ ਗੁਜ਼ਾਰੀ ,”ਮਾਈ ਬਾਪ ਸਾਡਾ ਤਾਂ ਇਕੋ ਸਹਾਰਾ ਹੈ, ਸਾਥੋ ਕੰਮ ਨੀ ਹੁੰਦਾ ਏਸ ਉਮਰ ਚ…ਇਸੇ ਦੀ ਕਮਾਈ ਨਾਲ ਹੀ ਸਾਡਾ ਗੁਜਾਰਾ ਚਲਦਾ,””ਮੈਂ ਸਹੁੰ ਖਾਨਾ ਇਸਨੇ ਕਿਸੇ ਮੁੰਡੇ ਤੇ ਜ਼ੁਲਮ ਨਹੀ ਕੀਤਾ… ਜਿਸ ਦਿਨ ਇਸਨੇ ਅਜੇਹਾ ਕਾਰਾ ਕੀਤਾ ਮੈਂ ਆਪ..ਗੋਲੀ……..ਗੋਲੀ..ਮਾਰਦੂ ਥੋਡੀ ਇਸੇ ਬੰਦੂਕ ਨਾਲ.”..ਕਰਤਾਰੇ ਦੀਆਂ ਧਾਹਾਂ ਨਿਕਲ ਗਈਆਂ..”ਏਹਦੀ ਜਾਨ ਬਖ਼ਸ਼ ਦੋ…ਰਹਮ ਕਰੋ ਗਰੀਬ ਤੇ”
    “ਨਹੀਂ ਅੱਜ ਤਾ ਏਸਨੂ ਗੱਡੀ ਚਾੜੇ ਬਗੈਰ ਨੀ ਜਾਂਦੇ”…”ਏਹਦੇ ਅਰਗੇ ਹੋਰਾਂ ਨੂ ਵੀ ਕੰਨ ਹੋਣਗੇ…”ਏਹਦਾ ਹਸ਼ਰ ਵੇਖ ਕੇ ਕਈਆਂ ਦੀ ਅਕਲ ਟਿਕਾਣੇ ਆਉਣੀ ਆ”. ਰਿਵਾਲਵਰ ਤਾਣੀ ਖੜੇ ਨੇ ਆਪਣੇ ਇਰਾਦੇ ਨੂ ਅੰਜ਼ਾਮ ਦੇਣ ਲੱਗੇ ਨੇ ਕੇਹਾ. ਇਕਦਮ ਕਰਤਾਰੋ ਸ਼ਿੰਦੇ ਦੇ ਮੂਹਰੇ ਹੋ ਗਈ ਕਰਤਾਰਾ ਵੀ ਉਠ ਕੇ ਕਰਤਾਰੋ ਨਾਲ ਖੜਾ ਹੋ ਗਿਆ,ਪਿਛੇ ਖੜੇ ਸ਼ਿੰਦੇ ਨੂ ਕੁਸ਼ ਵੀ ਨੀ ਸੀ ਸੁਝ ਰਿਹਾ,ਓਹ ਚੁਪਚਾਪ ਖੜਾ ਸੋਚਾਂ ਚ ਗੁਮ ਸੀ.
    “ਵੇ ਵੀਰੋ ਸਾਡਾ ਕੀ ਜਿਓਣ…ਔਲਾਦ ਤੋਂ ਬਿਨਾ”.ਕਰਤਾਰੋ ਨੇ ਲੰਮਾ ਹੋੰਕਾ ਲੈ ਕੇ ਚੁੰਨੀ ਨਾਲ ਅਖ ਪੂੰਝਦੀ ਨੇ ਹਾੜਾ ਤਰਲਾ ਕੀਤਾ. “ਏਡਾ ਕਹਰ ਨਾ ਕਰੋ ਸਾਡੇ ਤੇ”. ਕਰਤਾਰੋ ਨੇ ਹਥ ਜੋੜ ਕੇ ਫੇਰ ਕੇਹਾ,”ਜੇ ਮਾਰਨਾ ਈ ਮਿਥਿਆ ਤਾਂ ਸਾਨੂ ਦੋਹਾਂ ਨੂ ਵੀ ਗੋਲੀ ਮਾਰ ਦਓ”.ਭੁੱਬ ਨਿਕਲ ਗਈ ਮਿੰਨਤ ਕਰਦੀ ਦੀ. ਕਰਤਾਰੇ ਨੇ ਉਸਦੇ ਮੋਢੇ ਤੇ ਹਥ ਰਖ ਲਿਆ, ਓਸਦੀਆਂ ਅਖਾਂ ਵੀ ਵਗੀ ਜਾ ਰਹੀਆਂ ਸਨ,
    ਤਿੰਨ ਫਾਇਰ ਹੋਏ,ਸਾਰੇ ਪਿੰਡ ਚ ਛਨਾਟਾ ਸੀ.ਲੰਬੜਦਾਰ ਹਜੇ ਉਠ ਕੇ ਵੇਹੜੇ ਚ ਹੀ ਆਇਆ ਸੀ ਫਾਇਰ ਸੁਣ ਕੇ ਓਸਦੀ ਧੜਕਨ ਤੇਜ ਹੋ ਗਈ,ਓਸਨੂ ਕਾਹਲ ਜਹੀ ਪੈਣ ਲੱਗੀ,ਤੁਰਿਆ ਤਾ ਵੈਸੇ ਵੀ ਬੁਢਾਪੇ ਚ ਓਸਤੋੰ ਘੱਟ ਈ ਜਾਂਦਾ ਸੀ ਅੱਜ ਤਾਂ ਪੈਰ ਪੱਟਣਾ ਔਖਾ ਹੋ ਰਿਹਾ ਸੀ. ਓਸਨੂ ਏਸ ਹੋਣੀ ਦਾ ਓਸ ਦਿਨ ਦਾ ਹੀ ਡਰ ਸੀ ਜਿਸ ਦਿਨ ਦਾ ਕਰਤਾਰਾ ਓਸ ਕੋਲ ਚਿਠੀ ਲੈ ਕੇ ਆਇਆ ਸੀ. ਛੋਟੇ ਮੁੰਡੇ ਜੀਤੇ ਨੂ ਨਾਲ ਲੈ ਕੇ ਜੀਪ ਦੇ ਪਾਸੇ ਬੈਠਾ ਸੋਚ ਰਿਹਾ ਸੀ ਕੇ…ਕੀ ਹੋਸਲਾ ਦੇਵਾਂ ਕਰਤਾਰੇ ਨੂ ਜਾਕੇ. ਫਿਰਨੀ ਤੋਂ ਜੀਪ ਮੁੜੀ ਤੇ ਕਰਤਾਰੇ ਦੇ ਬਾਰਾਂ ਚ ਜਾ ਰੁਕੀ.
    ਸੂਰਜ ਦੀ ਲਾਲੀ ਨੇ ਅਸਮਾਨ ਦੀ ਹਿੱਕ ਤੇ ਪੈਰ ਪਸਾਰ ਲਏ ਸਨ.ਦਿਨ ਚੜ ਰਿਹਾ ਸੀ…ਏਸ ਘਰ ਤੇ ਸਦਾ ਲਈ ਰਾਤ ਪੈ ਚੁਕੀ ਸੀ. ਤਿੰਨ ਲਾਸ਼ਾਂ ਵੇਹੜੇ ਚ ਢੇਰ ਪਈਆਂ ਸਨ.
    ਹਰਦੀਪ ਸਿੰਘ ਧਾਲੀਵਾਲ
    ਪਿੰਡ ਤੇ ਡਾਕਖਾਨਾ-ਭੰਮੀਪੁਰਾ
    ਜਿਲ੍ਹਾ-ਲੁਧਿਆਣਾ

    Email

    Leave a Reply

    Your email address will not be published. Required fields are marked *