ਗੁਰਵਿੰਦਰ ਸਿੰਘ
ਦੋਸਤੋ ਪੁਰਾਣੀ ਗੱਲ ਆ ,,ਕਹਿੰਦੇ ਦੋ ਜੁਆਕ ਸੀ ,,ਦੋਵਾਂ ਚੋਂ ਇੱਕ ਸ਼ਰਾਰਤੀ ਸੀ ਵਾਲਾ ,,ਤੁਰਿਆ ਆਉਦਾ ਬੋਲਿਆ ,,”ਯਾਰ ਜਿਹੜੀ ਸਕੂਲ ਆਲੇ ਰਾਹ ਦੇ ਨੇੜੇ ਮਟੀ ਬਣੀ ਅਆ ,,,ਉਹ ਬਾਬੇ ਦੇ ਰੋੜੇ ਮਾਰ ਕੇ ਭੱਜਣਾ ਏ ਆਪਾਂ ,,”
ਦੂਜਾ ਡਰੇ ਆਖੇ ,,”ਯਾਰ ਬੀਬੀ ਆਖਦੀ ਅਆ ਬਾਬਾ ਸਰਾਪ ਦੇਦੂ ,,,ਵਾਲੀ ਸਕਤੀ ਆ ਬਾਬੇ ਚ,,”
ਇਲਤੀ ਜੁਆਕ ਸੀ ਕਿੱਥੇ ਮੰਨੇ ,,ਕਹਿੰਦਾ ,”ਅੱਜ ਸ਼ਕਤੀ ਈ ,,ਦੇਖਣੀ ਆ ਬਾਬੇ ਦੀ ,,ਤੈਨੂੰ ਸੌਹ ਲੱਗੇ ਮਾਂ ਪਿਓ ਦੀ ,,ਜੇ ਨਾਂ ਰੋੜੇ ਮਾਰੇ ਤਾਂ ,,”
ਜੁਆਕ ਡਰੂ ਸੀ ਮਾਂ ਪਿਓ ਦੀ ਸੌਂਹ ਡਰੋਂ ਮੰਨ ਗਿਆ ,,ਪਤੰਦਰਾਂ ਨੇ ਝੋਲੇ ਵੀ ਭਰ ਲਏ ਰੋੜਿਆਂ ਨਾਲ ,,ਜਦ ਕੋਲ ਗਏ ਮਟੀ ਦੇ ,,ਪੰਦਰਾਂ ਮਿੰਟ ਸਿੱਟੀ ਤੁਰੇ ਗਏ ,,,ਜਿਵੇਂ ਪਾਥੀਆ ਚੋਰੀ ਕਰਨ ਵਾਲੇ ਅਮਲੀ ਨੂੰ ਬੁੜੀਆ ਕੁੱਟਦੀਆ ਹੁੰਦੀਆਂ ,,,
ਚਲੋ ਸਕੂਲ ਚਲੇ ਗਏ ,,ਜਦ ਘਰੇ ਗਏ ,ਜਿਹੜਾ ਡਰੂ ਸੀ ,,ਉਹਨੂੰ ਬੁਖਾਰ ਹੋ ਗਿਆ ,,ਚੀਕਾਂ ਮਾਰੇ ,,ਨਾਂ ਡਰਦਾ ਘਰੇ ਦੱਸੇ ,,ਕੰਬੀ ਜਾਵੇ ,,।ਘਰਦੇ ਸਮਝ ਗਏ ਵਈ ਕੋਈ ਭੂਤ ਪਰੇਤ ਦਾ ਚੱਕਰ ਅਆ । ਸਿਆਣਾ ਲਿਆਦਾਂ ,,ਬਾਬੇ ਨੇ ਕੇ ਜੁਆਕ ਨੂੰ ਪੁਛਿਆ ,,”ਪੁੱਤ ਕੀ ਗੱਲ ??ਤੂੰ ਮੈਨੂੰ ਦੱਸ ਦੇ ਡਰ ਨਾ ,,ਡੱਕਾ ਨੀ ਹੋਣ ਦਿੰਦਾ ।”
ਜੁਆਕ ਨੇ ਦੱਸ ਦਿੱਤਾ ਕਿ ਮਟੀ ਤੇ ਰੋੜੇ ਮਾਰੇ ਸੀ ।
ਬਾਬਾ ਕਹਿੰਦਾ ,,”ਬੱਸ ,,ਬੱਸ ਬੱਚਾ ਚੱਕਰ ਈ ,ਇਹੇ ਆ ,,ਸ਼ਹੀਦ ਨਰਾਜ ਹੋ ਗਿਆ ,,ਰੋੜਾ ਕਿਤੇ ਕਸੂਤੀ ਜਗਾ ਵੱਜ ਗਿਆ ਬਾਬੇ ਦੇ ,,”ਬਾਬਾ ਡਰਾ ਕੇ ਜਿਆਦਾ ਲੁੱਟਣ ਨੂੰ ਫਿਰੇ ।
ਅੱਖਾਂ ਤਾਹਾਂ ਨੂੰ ਚੜਾ ਕੇ ਫੇਰ ਬੋਲਿਆ ,,”ਬੱਚਾ ਬਾਬੇ ਦੇ ਤਾਂ ਰੋਮੜੇ ਹੋਏ ਪਏ ਆ
ਬੜਾ ਨਰਾਜ ਆ ,,ਕਹਿੰਦਾ ਮੁੰਡੇ ਸਿੱਧੇ ਰੋੜਾ ਮੇਰੀ ਪੁੜਪੜੀ ਚ ਮਾਰਿਆ ਏ ,,ਮੈਂ ਬਦਲਾ ਲਊਂ ,,”
ਬੱਚਾ ਡਰਦਾ ਡਰਦਾ ਬੋਲਿਆ ,,”ਬਾਬਾ ਜੀ ਦੂਜੇ ਮੁੰਡੇ ਨੂੰ ਤਾਂ ਬਾਬੇ ਨੇ ਕੁਸ਼ ਕਿਹਾ ਨੀ ,,ਪਹਿਲਾ ਰੋੜਾ ਤਾਂ ਓਹਨੇ ਮਾਰਿਆ ਸੀ ,,,ਨਾਲੇ ਸਿੱਧਾ ਮਟੀ ਚ ,,ਉਹ ਚੰਗਾ ਭਲਾ ਏ ,,,ਮੈਂ ਤਾਂ ਸੌਂਹ ਪੂਰੀ ਕਰਨ ਦਾ ਮਾਰਾ ਪਾਸੇ ਮਾਰੀ ਗਿਆ ।”
ਬਾਬੇ ਨੂੰ ਬਾਜੀ ਹੱਥ ਚੋਂ ਜਾਂਦੀ ਦਿਸੀ ਕਹਿੰਦਾ ,,”ਪੁੱਛ ਕੇ ਦਸਦਾਂ ਬਾਬੇ ਨੂੰ ,”
ਅੱਖਾਂ ਜਹੀਆਂ ਚੜਾ ਕੇ ਫੇਰ ਬੋਲਿਆ ,,”ਪੁੱਤ ਉਹ ਗੱਲ ਇਓਂ ਬਣੀ ,,ਬਈ ਜਦੋਂ ਉਹ ਮੁੰਡੇ ਨੇ ਪਹਿਲਾ ਰੋੜਾ ਮਾਰਿਆ ,,ਬਾਬਾ ਮਟੀ ਚੋਂ ਨਿੱਕਲ ਕੇ ਪਾਸੇ ਬੈਠ ਗਿਆ ,,,ਤੇ ਤੂੰ ਰੋੜੇ ਪਾਸੇ ਮਾਰੀ ਗਿਆ ,,ਤੇ ਉਹ ਬਾਬੇ ਦੇ ਗੱਤਲੇ ਚ ਵਰੀ ਗਏ ,,,,ਪੰਗਾ ਤਾਂ ਇਥੋਂ ਈ ਪਿਆ ਸਾਰਾ ,,”
ਬਾਬਾ ਮਟੀ ਆਲੇ ਬਾਬੇ ਨੂੰ ਮਨਾਉਣ ਦੇ ਚੱਕਰ ਚ ਸਾਰੇ ਟੱਬਰ ਦੀ ਉੰਨ ਲਾਹ ਕੇ ਲੈਅ ਗਿਆ ।…
ਗੁਰਵਿੰਦਰ ਸਿੰਘ