ਵਰਮਾ ਸਿੰਘ ਗਿੱਲ
ਸੰਗੋਵਾਲੀਏ ਰਮਨੇ ਦੀ ਉਮਰ ਬਾਈ ਕੁ ਸਾਲ ਦੀ ਹੋਈ ਤਾਂ ਘਰਦਿਆਂ ਨੇ ਉਸਦੀ ਮੰਗਣੀ ਕਰ ਦਿਤੀ ਅਤੇ ਵਿਆਹ ਦੀਆਂ ਤਿਆਰੀਆਂ ਕਰਨ ਲੱਗੇ ,ਸਾਰੇ ਟੱਬਰ ਦੇ ਮੂੰਹ ਤੇ ਇਕੋ ਗੱਲ ਕਿ ਵਿਆਹ ਪੂਰਾ ਬੰਬ ਕਰਨਾ ਬਹਿਜਾ ਬਹਿਜਾ ਕਰਵਾ ਦੇਣੀ ਏ ਪੂਰੇ ਪਿੰਡ ਚ ਹੋਵੇ ਵੀ ਕਿਉਂ ਨਾ ਸਾਰਾ ਟੱਬਰ ਜੋ ਸਰਕਾਰੀ ਨੌਕਰੀ ਤੇ ਲੱਗਿਆ ਹੋਇਆ ਸੀ ਖੈਰ ਵਿਆਹ ਦੇ ਦਿਨ ਹਾਲੇ ਕਾਫੀ ਦੂਰ ਸੀ ਕਿਸੇ ਨੇ ਸਲਾਹ ਦਿੱਤੀ ਕਿ ਆਰਕੈਸਰਾ ਜਲਦੀ ਬੁੱਕ ਕਰ ਲਵੋ ਨਹੀਂ ਕੋਈ ਵਧੀਆ ਗਰੁੱਪ ਨੀ ਮਿਲਨਾ ਟਾਈਮ ਤੇ ਰਮਨੇ ਦਾ ਪਿਓ ਮਾਸਟਰ ਦੂਸਰੇ ਦਿਨ ਙੀ ਪਹੁੰਚ ਗਿਆ ਕੰਜਰਖਾਨੇ ਦੇ ਦਫਤਰ ਚ ਉਪਰੋਂ ਗਰੁੱਪ ਵਾਲੇ ਅੱਧਨੰਗੀਆਂ ਕੁੜੀਆਂ ਦੀ ਵੀਡੀਓ ਲਾ ਲਾ ਕੇ ਦਿਖਾਉਣ ਕਿ ਆ ਦੇਖੋ ਜੀ ਸਾਰੀਆਂ ਕੁੜੀਆਂ ਅੱਤ ਨੇ ਮਾਸਟਰ ਬੜੇ ਸਵਾਦ ਲੈ ਕੇ ਵੀਡੀਓ ਦੇਖੀਆਂ ਤੇ ਕਿਹਾ ਕਿ ਪੈਸੇ ਕਿੰਨੇ ਲੱਗਣਗੇ ਗਰੁੱਪ ਵਾਲਿਆਂ ਨੇ ਬੜੇ ਰੋਅਬ ਨਾਲ ਕਿਹਾ ਕੇ ਜੇ ਪੂਰੀਆਂ ਛੇ ਵਧੀਆ ਕੁੜੀਆਂ ਲੈਣੀਆਂ ਤਾਂ 70000 ਹਜਾਰ ਰੁਪਈਅ ਲੱਗੂ ਨਹੀਂ ਤਾਂ ਕੁੜੀਆਂ ਘੱਟ ਆਉਣਗੀਆਂ ਮਾਸਟਰ ਕਹਿੰਦਾ ਨਾ ਜੀ ਨਾ ਰੁਪਏ ਚਾਹੇ ਹਜਾਰ ਵੱਧ ਲੈਲਿਓ ਪਰ ਕੁੜੀਆਂ ਪੂਰੀਆਂ ਆਉਣ ਚਲੋ ਗੱਲ ਬਾਤ ਹੋਈ ਮਾਸਟਰ ਸਾਈ ਦੇਕੇ ਏਦਾਂ ਬਾਹਰ ਆਇਆ ਜਿਵੇਂ ਬਹੁਤ ਵੱਡੀ ਜੰਗ ਜਿੱਤ ਕੇ ਆਇਆ ਹੋਵੇ ਅਖੇ ਜੀ ਸਭ ਤੋਂ ਮੇਨ ਕੰਮ ਤਾਂ ਹੋ ਗਿਆ,, ਵਿਆਹ ਬਹੁਤ ਨੇੜੇ ਆ ਗਿਆ ਦਾਦੀ ਨੇ ਕਿਹਾ ਕੇ ਪਹਿਲਾ ਵਿਆਹ ਘਰੇ ਅਖੰਡ ਪਾਠ ਕਰਵਾ ਲੋ ਮਾਸਟਰ ਬੋਲਿਆ ਕਰਵਾਲਾਂਗੇ ਖੰਡ ਪਾਠ ਕਿਤੇ ਭੱਜਿਆ ਜਾਂਦਾ ਬਥੇਰੇ ਪਾਠੀ ਤੁਰੇ ਫਿਰਦੇ ਨੇ ਜੀਹਨੂੰ ਮਰਜੀ ਫੜਲਾ 😁😁 ਗੱਲ ਮੁਕਾਓ ਜੀ ਮਾਸਟਰ ਪਹੁੰਚ ਗਿਆ ਗੁਰਦੁਆਰੇ ਭਾਈ ਸਾਹਬ ਕੋਲ ਅਖੇ ਬਾਬਾ ਖੰਡ ਪਾਠ ਦਾ ਕੀ ਰੇਟ ਚੱਲਦਾ ਅਜ ਕਲ ਅੱਗੋਂ ਭਾਈ ਸਾਹਬ ਵੀ ਵਿਚਾਰਾ ਓਹਦੇ ਮੂਹਰੇ ਐਦਾਂ ਹੱਥ ਜੋੜੀ ਬੈਠਾ ਜਿਵੇਂ ਕੋਈ ਮਜਦੂਰ ਹੋਵੇ ਖੈਰ 😪😪😪ਭਾਈ ਜੀ ਬੋਲੇ ਕਿ ਸਰਦਾਰ ਜੀ ਇਕਵੰਜਾ ਸੌ ਭੇਟਾ ਚੱਲਦੀ ਏ ਜੀ ਬਾਕੀ ਥੋਡੀ ਜੋ ਸਰਧਾ ਦੇ ਦਿਓ ਮਾਸਟਰ ਬੋਲਿਆ ਤੇ ਕੀਰਤਨ ਦੇ ਕਿੰਨੇ ਪੈਸੇ ਭਾਈ ਜੀ ਕਹਿੰਦੇ ਜੇ ਦੋ ਬੰਦੇ ਆਉਣਗੇ ਤਾਂ ਹਜਾਰ ਰੁਪਏ ਜੇ ਤਿੰਨ ਬੁਲਾਉਣੇ ਆ ਤਾਂ ਪੰਦਰਾਂ ਸੌ ਮਾਸਟਰ ਬੋਲਿਆ ਤਿੰਨ ਕੀ ਕਰਨੇ ਆ ਢੋਲਕੀ ਹੀ ਖੜਕਾਉਣੀ ਆ ਤੁਸੀਂ ਦੋ ਹੀ ਆ ਜਿਓ ਨਾਲੇ ਗੱਲ ਸੁਣ ਸਾਡੇ ਕੋਲ ਟਾਈਮ ਹੈਨੀ ਤੂੰ ਠੇਕਾ ਹੀ ਕਰਲਾ ਦੇਗ ਦੂਗ ਵਾਲਾ ਬੰਦਾ ਵੀ ਆਪਦਾ ਹੀ ਲੈ ਆਵੀਂ ਚਲੋ ਜੀ ਭਾਈ ਸਾਹਬ ਕੀ ਕਹਿੰਦੇ ਅਖੇ ਜੀ ਮਾਸਟਰ ਦਸ ਹਜਾਰ ਦੇ ਦਿਓ ਮਾਸਟਰ ਚਿਬੇ ਜਿਹੇ ਮੂੰਹ ਨਾਲ ਕਹਿੰਦਾ ਦਸ ਹਜਾਰ ਕਾਹਦਾ ਤੁਸੀਂ ਗਹਾਂ ਘੁਲਣ ਲੱਗਣਾ ਰੁਪਈਅ ਤੈਨੂੰ ਅੱਠ ਹਜਾਰ ਦੇਣਾ ਲੈਣਾ ਕੇ ਕਰਾਂ ਪਰਧਾਨ ਨਾਲ ਗਁਲ ਭਾਈ ਜੀ ਕਹਿੰਦੇ ਚਲੋ ਜੀ ਜਿਵੇਂ ਥੋਡੀ ਮਰਜੀ ਜੀ ਅਸੀਂ ਤਾਂ ਥੋਡੇ ਸੇਵਕ ਆਂ ਮਾਸਟਰ ਕਹਿੰਦ ਚੰਗਾ ਫੇਰ ਟਾਈਮ ਨਾਲ ਆਜੀਂ ਤੂੰ ਆਪੈ ਸਾਂਭਣਾ ਸਾਰਾ ਕੁਛ ਅਸੀਂ ਤਾਂ ਖਾਣ ਪੀਣ ਵਾਲੇ ਬੰਦੇ ਆਂ ਏ ਕਹਿ ਕੇ ਮਾਸਟਰ ਗੁਰਦੁਆਰੇ ਤੋਂ ਘਰ ਆਗਿਆ ਤੇ ਕਹਿੰਦਾ ਕੇ ਅਜ ਪਾਠੀ ਦੀ ਰੇਲ ਬਣਾਤੀ ਨਾਲੇ ਰੇਟ ਪੂਰਾ ਘੱਟ ਕੀਤਾ ਨਾਲੇ ਜਿੰਮੇਵਾਰੀ ਸਾਰੀ ਓਹਦੀ ਆਪਾਂ ਨੂੰ ਕੋਈ ਟੈਨਸਨ ਨੀ ਹੁਣ ਖੰਡ ਪਾਠ ਦੀ ਏਹ ਸੁਣ ਕੇ ਪੂਰੇ ਪਰਿਵਾਰ ਨੇ ਖੁਸ਼ੀ ਮਹਿਸੂਸ ਕੀਤੀ ਪਰ ਦਾਦੀ ਦਾ ਮਨ ਜਰੂਰ ਉਦਾਸ ਹੋਇਆ😰😰😰😰ਸੱਚ ਜਾਣਿਓ ਤਾਂ ਸਾਡੇ ਵਰਗੇ ਵੀ ਬਹੁਤ ਲੋਕ ਏਹੋ ਜਿਹੇ ਰਾਹ ਤੇ ਹੀ ਖੜੇ ਨੇ 😷😷😷😷😷 ਬਸ ਚੁਪ ਚਾਪ ਜਮਾਨੇ ਦੇ ਨਾਲ ਚਲਣ ਦੀ ਗਲ ਕਰਦੇ ਨੇ.
ਸਁਚ ਕਹਿਣ ਦੀ ਗੁਸਤਾਖੀ ਕਰਨ ਵਾਲੇ ✍ verma ਸਿੰਘ ਗਿੱਲ ਪਿੰਡ AmRgarh . ਜੇ ਗਲ ਸਹੀ ਲਗੀ ਤਾਂ ਸ਼ੇਅਰ ਕਰ ਦਿਓ ਨਹੀਂ ਤੇ ਮੁਆਫ ਕਰ ਦਿਓ ਧੰਨਵਦ👏👏👏👏👏