ਵੀਤ ਬਾਦਸ਼ਾਹਪੁਰੀ(ਧੂਰੀ)
ਸੱਥ ਵਿੱਚ ਨਵੀਂ ਬਣੀ ਸਰਕਾਰ ਦਾ ਆਗੂ ਅਖ਼ਬਾਰ ਦੀਆੰ ਖ਼ਬਰਾੰ ਪੜ੍ਹ ਕੇ ਸੁਣਾ ਰਿਹਾ ਸੀ। ”ਲਉ ਜੀ ਬਜ਼ੁਰਗੋ,ਖੁਦਕੁਸ਼ੀ ਕਰਨ ਵਾਲੇ ਕਿਸਾਨ ਨੂੰ ਮਿਲਣ ਵਾਲੇ ਮੁਅਾਵਜ਼ੇ ਦੀ ਰਕਮ ਕੈਪਟਨ ਸਾਬ ਨੇ ਇੱਕ ਲੱਖ ਤੋੰ ਵਧਾ ਕੇ ਤਿੰਨ ਲੱਖ ਕਰ ਦਿੱਤੀ।” ਅਖ਼ਬਾਰ ਦੀਆੰ ਖ਼ਬਰਾੰ ਰਾਹੀੰ ਸਰਕਾਰ ਦਾ ਪ੍ ਚਾਰ ਸਮਝੋ ਇਸ ਆਪੂ ਬਣੇ ਅਖੌਤੀ ਆਗੂ ਦੀ ਨਿੱਤ ਦੀ ਹੀ ਡਿੳੂਟੀ ਸੀ।
ਕੋਲ ਬੈਠੇ ਬਿਸਾਖਾ ਸਿੰਘ ਦੇ ਮਨ ‘ਚ ਪਤਾ ਨਹੀਂ ਕੀ ਆਇਆ ਚੁੱਪ-ਚਪੀਤੇ ਉੱਠ ਕੇ ਤੁਰ ਪਿਆ। ਚਿੱਟੀ ਮੱਖੀ ਨਾਲ ਬਰਬਾਦ ਹੋਈ ਫ਼ਸਲ,ਧੀ ਦੇ ਵਿਅਾਹ ਲੲੀ ਚੁਕਿਆ ਕਰਜ਼ਾ,ਛੋਟੇ ਧੀ-ਪੁੱਤ ਦੀ ਪੜ੍ਹਾੲੀ ਦੇ ਖ਼ਰਚੇ। ਪੜ-ਲਿਖ ਕੇ ਪੇਸ਼ ਆਉਣ ਵਾਲੀ ਬੇਰੁਜਗਾਰੀ। ਆਪਣੀਆਂ ਇਹਨਾੰ ਸੋਚਾੰ ਦੀ ਉਦੇੜ੍ਹ-ਬੁਣ ਵਿੱਚ ਉਲਝਿਆ ੳੁਹ ਕਦੋੰ ਖੇਤ ਪਹੁੰਚ ਗਿਆ,ੳੁਸਨੂੰ ਪਤਾ ਹੀ ਨਹੀੰ ਚੱਲਿਆ।
‘ਤੇ ਦੂਜੇ ਦਿਨ ਬਿਸਾਖਾ ਸਿੰਘ ਖੁਦ ਅਖ਼ਬਾਰਾੰ ਦੀ ਇੱਕ ਖ਼ਬਰ ਬਣ ਚੁੱਕਿਆ ਸੀ ।
ਵੀਤ ਬਾਦਸ਼ਾਹਪੁਰੀ(ਧੂਰੀ)